
ਬਾਘਾ ਪੁਰਾਣਾ, 22 ਫਰਵਰੀ (ਜਗਤਾਰ ਸਿੰਘ ਸਰਾਂ∼
)-ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਦੀ ਪੰਜਾਬ ਯਾਤਰਾ ਦੌਰਾਨ ਬਠਿੰਡਾ ਵਿਖੇ ਹੋ ਰਹੇ ਵਿਸ਼ਾਲ ਉਮੰਗ ਸਤਿਸੰਗ ਵਿਚ ਭਾਗ ਲੈਣ ਲਈ ਆਰਟ ਆਫ਼ ਲਿਵਿੰਗ ਜ਼ਿਲ੍ਹਾ ਮੋਗਾ ਦੇ ਡੀ.ਟੀ.ਸੀ. ਅਤੇ ਟੀਚਰ ਟਿੰਕੂ ਕਾਠਪਾਲ, ਸੰਸਥਾ ਦੇ ਆਗੂ ਅੰਕੁਰ ਗੋਇਲ ਦਿਵਾਂਸ ਗੋਇਲ ਦੀ ਅਗਵਾਈ ਹੇਠ ਦੋ ਬੱਸਾਂ ਬਾਘਾ ਪੁਰਾਣਾ ਤੋਂ ਬਠਿੰਡਾ ਜਾਣ ਲਈ ਰਵਾਨਾ ਕੀਤੀਆਂ ਗਈਆਂ | ਇਸ ਮੌਕੇ ਸੰਗਤਾਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ, ਕਿਉਂਕਿ ਸੰਸਥਾ ਦੇ ਸਥਾਪਕ ਸ੍ਰੀ ਸ੍ਰੀ ਰਵੀ ਸ਼ੰਕਰ ਛੇ ਸਾਲ ਬਾਅਦ ਪੰਜਾਬ ਆਏ ਹਨ | ਉਨ੍ਹਾਂ ਵਲੋਂ ਦਿਖਾਏ ਰਸਤੇ ‘ਤੇ ਚਲਦੇ ਹੋਏ ਅਨੇਕਾਂ ਲੋਕਾਂ ਦੇ ਜੀਵਨ ਸੁਧਾਰ ਹੋਇਆ ਅਤੇ ਨਸ਼ਿਆਂ ਵਰਗੀਆਂ ਭੈੜੀਆਂ ਕੁਰੀਤੀਆਂ ਨੂੰ ਛੱਡ ਲੋਕ ਨਸ਼ੇ ਦੀ ਦਲਦਲ ‘ਚੋਂ ਬਾਹਰ ਨਿਕਲੇ, ਜਿਸ ਨੂੰ ਲੈ ਕੇ ਉਨ੍ਹਾਂ ਦੇ ਦਿਖਾਏ ਰਸਤੇ ‘ਤੇ ਚੱਲਦੇ ਹੋਏ ਆਪਣਾ ਜੀਵਨ ਬਦਲ ਚੁੱਕੇ ਅਤੇ ਉਨ੍ਹਾਂ ਨੂੰ ਮੰਨਣ ਵਾਲਿਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਟੀਚਰ ਟਿੰਕੂ ਕਾਠਪਾਲ ਨੇ ਕਿਹਾ ਕਿ ਬਠਿੰਡਾ ਦੀ ਇਸ ਸਤਿਸੰਗ ‘ਚ ਪੂਰੇ ਪੰਜਾਬ ਵਿਚੋਂ ਭਾਗ ਲੈਣ ਲਈ ਸੰਗਤਾਂ ਪਹੁੰਚ ਰਹੀਆਂ ਹਨ | ਇਸ ਮੌਕੇ ਅਮਰਨਾਥ ਗੋਇਲ, ਪਵਨ ਗੋਇਲ, ਪ੍ਰਧਾਨ ਪਵਨ ਗਰਗ, ਭੂਸ਼ਨ ਸਿੰਗਲਾ, ਬੌਬੀ ਸ਼ਾਹੀ, ਗਣਪਤ ਰਾਏ, ਰਾਮ ਤੀਰਥ ਗੰੁਬਰ ਸੰਦੀਪ ਗਰਗ, ਪਵਨ ਗੋਇਲ, ਪੰਕਜ ਗੁਪਤਾ, ਲਵਲੀ ਸੇਠੀ, ਰਿੰਕੂ ਅਰੋੜਾ, ਸੀ.ਬੀ. ਜਿੰਦਲ ਬਲਦੇਵ ਸ਼ਕਤੀ ਵਾਲੇ, ਸਤਿੰਦਰ ਸਿੰਘ ਮਾਹਲਾ, ਜਨਕ ਰਾਜ, ਮੀਕਸੀਤ ਕਾਠਪਾਲ ਅਤੇ ਹੋਰ ਹਾਜ਼ਰ ਸਨ |