
ਬਾਘਾਪੁਰਾਣਾ 26 ਫ਼ਰਵਰੀ ( ਸਾਧੂ ਰਾਮ ਲੰਗੇਆਣਾ)
ਭਾਈ ਘਨ੍ਹਈਆ ਜੀ ਲੋਕ ਸੇਵਾ ਕਲੱਬ ਅਤੇ ਗ੍ਰਾਮ ਪੰਚਾਇਤ ਲੰਗੇਆਣਾ ਕਲਾਂ ਵੱਲੋਂ ਇੱਕ ਸੰਖੇਪ ਤੇ ਪ੍ਰਭਾਵਸ਼ਾਲੀ ਸਨਮਾਨ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ 15 ਸਾਲਾਂ ਨਾਬਾਲਗ ਬੱਚੇ ਏਕਮਬੀਰ ਸਿੰਘ ਪੁੱਤਰ ਹਰਜਿੰਦਰ ਸਿੰਘ ਜਿਸ ਨੇ ਬੀਤੇ ਦਿਨੀਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਬੀ ਐੱਸ ਐੱਫ ਵੱਲੋਂ ਕਰਵਾਏ ਗਏ ਨੈਸ਼ਨਲ ਬਾਰਡਰ ਮੈਰਾਥਨ 2025 ਜਿਸ ਵਿਚ ਪੰਜ ਹਜ਼ਾਰ ਦੌੜਾਕਾਂ ਨੇ ਸ਼ਮੂਲੀਅਤ ਕੀਤੀ ਸੀ ਜਿਸ ਦੌਰਾਨ ਇਸ ਸਭ ਤੋਂ ਛੋਟੀ ਉਮਰ ਦੇ ਏਕਮਬੀਰ ਸਿੰਘ ਨੇ 10 ਕਿਲੋਮੀਟਰ ਦੀ ਰੇਸ ਨੂੰ 48 ਮਿੰਟ ਵਿੱਚ ਪੂਰੀ ਕਰਕੇ ਮੈਡਲ ਹਾਸਲ ਕੀਤਾ ਹੈ ਅਤੇ ਇਸ ਪਿੰਡ ਦੀ ਇੱਕ ਹੋਰ ਬੱਚੀ ਸਿਮਰਨਜੀਤ ਕੌਰ ਪੁੱਤਰੀ ਪੰਚ ਕੁਲਦੀਪ ਸਿੰਘ ਨੇ ਮੈਡੀਕਲ ਲੈਬ ਟੈਕਨੀਸ਼ੀਅਨ ਖੇਤਰ ਚੋਂ ਬਾਬਾ ਫ਼ਰੀਦ ਯੂਨੀਵਰਸਿਟੀ ਫਰੀਦਕੋਟ ਤੋਂ ਗੋਲਡ ਮੈਡਲ ਹਾਸਲ ਕੀਤਾ ਗਿਆ ਹੈ ਵਧੀਆ ਕਾਰਗੁਜ਼ਾਰੀ ਬਦੌਲਤ ਇਨ੍ਹਾਂ ਬੱਚਿਆਂ ਦਾ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕੀਤਾ ਗਿਆ ਹੈ। ਇਸ ਮੌਕੇ ਸਰਪੰਚ ਜਗਮੋਹਨ ਸਿੰਘ, ਕਲੱਬ ਪ੍ਰਧਾਨ ਜਗਸੀਰ ਸਿੰਘ ਸੀਰਾ ਬਰਾੜ, ਮਲਕੀਤ ਸਿੰਘ ਮੈਨੇਜਰ ਪੰਜਾਬ ਨੈਸ਼ਨਲ ਬੈਂਕ ਲੰਗੇਆਣਾ ਕਲਾਂ ਅਤੇ ਬਾਕੀ ਕਲੱਬ ਮੈਂਬਰ ਅਤੇ ਪੰਚਾਇਤੀ ਪਤਵੰਤੇ ਅਮਰਜੀਤ ਸਿੰਘ, ਗੁਰਦੇਵ ਸਿੰਘ, ਸਤਵੰਤ ਸਿੰਘ, ਮਨਤਾਰ ਸਿੰਘ, ਗੁਰਜੀਤ ਸਿੰਘ,ਮਾਘ ਸਿੰਘ, ਸਾਧੂ ਰਾਮ, ਮਲਕੀਤ ਚੰਦ, ਇਕਬਾਲ ਸਿੰਘ,ਸਤਵਿੰਦਰ ਸਿੰਘ,ਪੂਰਨ ਸਿੰਘ, ਹਰਨੇਕ ਸਿੰਘ, ਕੁਲਦੀਪ ਸਿੰਘ, ਬਲਜੀਤ ਕੌਰ, ਕੁਲਵੰਤ ਕੌਰ, ਸੁਖਵਿੰਦਰ ਕੌਰ ਵੱਲੋਂ ਪਿੰਡ ਪਹੁੰਚਣ ਤੇ ਨਿੱਘਾ ਸਵਾਗਤ ਕਰਦਿਆਂ ਗਲ਼ ਵਿੱਚ ਹਾਰ ਪਹਿਨਾ ਕੇ ਅਤੇ ਲੱਡੂਆਂ ਨਾਲ ਮੂੰਹ ਮਿੱਠਾ ਕਰਵਾ ਕੇ ਹੌਂਸਲਾ ਅਫ਼ਜਾਈ ਕੀਤੀ ਗਈ ਅਤੇ ਦੋਵੇਂ ਬੱਚਿਆਂ ਅਤੇ ਮਾਪਿਆਂ ਨੂੰ ਹਾਰਦਿਕ ਵਧਾਈ ਦਿੱਤੀ ਗਈ।