Skip to content
- Home
- ਸਾਹਿਤਕਾਰ ਸਾਧੂ ਰਾਮ ਲੰਗੇਆਣਾ ਸਕੂਲੀ ਬੱਚਿਆਂ ਦੇ ਰੂਬਰੂ ਹੋਏ ਬਾਘਾਪੁਰਾਣਾ 23 ਫ਼ਰਵਰੀ (ਸ਼ਰਮਾਂ) ਪੀ.ਐਮ.ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਵਿਖੇ ਪ੍ਰਿੰਸੀਪਲ ਪਰਗਟ ਸਿੰਘ ਬਰਾੜ ਅਤੇ ਇੰਚਾਰਜ ਸੰਜੀਵ ਕੁਮਾਰ ਲੈਕਚਰਾਰ ਦੀ ਯੋਗ ਅਗਵਾਈ ਹੇਠ ਮਹੀਨੇ ਦੇ ਆਖਰੀ ਹਫ਼ਤੇ ਬੈਗਲੈਸ ‘ਡੇ ਮਨਾਇਆ ਗਿਆ। ਜਿਸ ਦੌਰਾਨ ਕੌਮਾਂਤਰੀ ਮਾਤ ਭਾਸ਼ਾ ਪੰਜਾਬੀ ਮਾਂ ਬੋਲੀ ਨੂੰ ਮੱਦੇਨਜ਼ਰ ਰੱਖਦੇ ਹੋਇਆਂ ਸਕੂਲੀ ਵਿਦਿਆਰਥੀਆਂ ਵਿਚ ਬਾਲ ਸਾਹਿਤ ਦੀ ਰੁਚੀ ਨੂੰ ਪੈਦਾ ਕਰਨ ਲਈ ਬਾਲ ਸਾਹਿਤ ਅਤੇ ਵਿਅੰਗ ਲੇਖਕ ਡਾ. ਸਾਧੂ ਰਾਮ ਲੰਗੇਆਣਾ (ਪ੍ਰਧਾਨ ਸਾਹਿਤ ਸਭਾ ਰਜਿ ਬਾਘਾਪੁਰਾਣਾ) ਨਾਲ ਇੱਕ ਰੂ-ਬਰੂ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਡਾ ਸਾਧੂ ਰਾਮ ਲੰਗੇਆਣਾ ਵੱਲੋਂ ਬੱਚਿਆਂ ਨੂੰ ਬਾਲ ਸਾਹਿਤ ਲਿਖਣ ਦੇ ਤਜ਼ਰਬੇ ਤੋਂ ਇਲਾਵਾ ਅੰਧਵਿਸ਼ਵਾਸ ਦੇ ਭਰਮ ਜਾਲ ਤੋਂ ਬਚ ਕੇ ਰਹਿਣ ਅਤੇ ਵਿਗਿਆਨਕ ਵਿਚਾਰਾਂ ਨਾਲ ਜੁੜ ਕੇ ਰਹਿਣ ਦੀ ਪ੍ਰੇਰਨਾ ਦਿੰਦਿਆਂ ਆਪਣੇ ਨਿੱਜੀ ਤਜਰਬੇ ਸਾਂਝੇ ਕੀਤੇ ਅਤੇ ਸਕੂਲੀ ਪੜ੍ਹਾਈ ਦੇ ਨਾਲ ਨਾਲ ਸਾਹਿਤ ਪੜ੍ਹਨ ਅਤੇ ਲਿਖਣ ਲਈ ਪ੍ਰੇਰਿਤ ਕੀਤਾ ਗਿਆ ਅਤੇ ਉਨ੍ਹਾਂ ਸਕੂਲ ਦੀ ਲਾਇਬ੍ਰੇਰੀ ਵਾਸਤੇ ਆਪਣੀਆਂ ਪੁਸਤਕਾਂ ਪ੍ਰਿੰਸੀਪਲ ਪ੍ਰਗਟ ਸਿੰਘ ਨੂੰ ਭੇਂਟ ਕੀਤੀਆਂ। ਬੱਚਿਆਂ ਵੱਲੋਂ ਬਹੁਤ ਹੀ ਧਿਆਨ ਨਾਲ ਵਿਚਾਰ ਸੁਣਦਿਆਂ ਲੇਖਕ ਵੱਲੋਂ ਦਿਮਾਗੀ ਕਸਰਤ ਸੰਬੰਧੀ ਪਾਈਆਂ ਗਈਆਂ ਬੁਝਾਰਤਾਂ ਦੇ ਬੜੇ ਹੀ ਸਾਰਥਿਕ ਢੰਗ ਨਾਲ ਜਵਾਬ ਦਿੱਤੇ ਗਏ। ਇਸ ਉਪਰੰਤ ਪ੍ਰਿੰਸੀਪਲ ਪਰਗਟ ਸਿੰਘ ਬਰਾੜ, ਲੈਕਚਰਾਰ ਮੱਖਣ ਸਿੰਘ ਬਰਾੜ , ਲੈਕਚਰਾਰ ਬਲਜੀਤ ਰਾਣੀ, ਲੈਕਚਰਾਰ ਪੰਕਜ਼ ਮਦਾਨ, ਲੈਕਚਰਾਰ ਜਸਵੀਰ ਸਿੰਘ, ਲੈਕਚਰਾਰ ਜਗਦੀਸ਼ ਸਿੰਘ, ਲੈਕਚਰਾਰ ਰੂਪ ਸਿੰਘ ਅਤੇ ਲੈਕਚਰਾਰ ਸੰਦੀਪ ਕੁਮਾਰ ਵੱਲੋਂ ਡਾ ਸਾਧੂ ਰਾਮ ਲੰਗੇਆਣਾ ਦੇ ਵਿਚਾਰਾਂ ਦੀ ਪ੍ਰਸੰਸਾ ਕਰਦਿਆਂ ਜੀ ਆਇਆਂ ਆਖਿਆ ਗਿਆ ਅਤੇ ਕੁਝ ਸਨਮਾਨ ਰਾਸ਼ੀ ਅਤੇ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਉਨ੍ਹਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਸਮੇਂ ਤੇ ਲੈਕਚਰਾਰ ਕੇਡਰ ਵਿੱਚੋਂ ਸ੍ਰੀਮਤੀ ਗਗਨਦੀਪ ਕੌਰ, ਗੁਰਿੰਦਰਜੀਤ ਕੌਰ ,ਪਰਮਜੀਤ ਕੌਰ, ਰੁਪਿੰਦਰ ਕੌਰ , ਕੰਵਲਜੀਤ ਕੌਰ, ਬਲਜੀਤ ਰਾਣੀ , ਕੰਵਲਜੀਤ ਕੌਰ ਅਤੇ ਮਾਸਟਰ ਕੇਡਰ ਵਿੱਚੋਂ ਸ੍ਰੀ/ਸ੍ਰੀਮਤੀ ਰੇਨੂ ਬਾਲਾ, ਹਰਦੀਪ ਕੁਮਾਰ, ਜਤਿੰਦਰ ਕੁਮਾਰ, ਹਰਵਿੰਦਰ ਕੌਰ, ਸੋਨੀਆ ਗੋਇਲ, ਸੁਖਦੀਪ ਸਿੰਘ, ਆਸ਼ੂ , ਮਨਪ੍ਰੀਤ ਕੌਰ, ਪਰਵਿੰਦਰ ਕੌਰ ,ਹਰਪ੍ਰੀਤ ਸਿੰਘ, ਸ਼ੀਨੂ ਰਾਣੀ, ਨਵਰੂਪ ਕੌਰ, ਕਰਮਪਾਲ ਕੌਰ, ਸਿਮਰਨਪ੍ਰੀਤ ਕੌਰ, ਜਸਪ੍ਰੀਤ ਕੌਰ, ਗੀਤਾ ਅਸੀਜਾ, ਹਰਮੇਸ਼ ਕੌਰ, ਸੁਖਚੈਨ ਸਿੰਘ, ਬਲਦੇਵ ਸਿੰਘ, ਸਿਮਰਜੀਤ ਕੌਰ, ਮਨਦੀਪ ਕੌਰ, ਰਮਨਦੀਪ ਕੌਰ, ਜਨਪ੍ਰੀਤ ਸਿੰਘ,ਰਮਨਦੀਪ ਕੌਰ, ਅਸ਼ਮੀਤ ਕੌਰ ਹਾਜ਼ਰ ਸਨ। ਤਸਵੀਰ :- ਪੀ. ਐਮ. ਸ੍ਰੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬਾਘਾਪੁਰਾਣਾ ਦੇ ਪ੍ਰਿੰਸੀਪਲ ਪ੍ਰਗਟ ਸਿੰਘ ਬਰਾੜ ਅਤੇ ਬਾਕੀ ਸਮੂਹ ਸਟਾਫ਼ ਡਾ ਸਾਧੂ ਰਾਮ ਲੰਗੇਆਣਾ ਦਾ ਵਿਸ਼ੇਸ਼ ਸਨਮਾਨ ਕਰਦੇ ਹੋਏ।
Post Views: 20