
ਬਾਘਾਪੁਰਾਣਾ 10 ਮਾਰਚ ( ਜਗਤਾਰ ਸਿੰਘ ਸਰਾਂ) ਸੰਯੁਕਤ ਕਿਸਾਨ ਮੋਰਚੇ ਦੇ ਐਲਾਨੇ ਪ੍ਰੋਗਰਾਮ ਤਹਿਤ ਅੱਜ ਬਾਘਾਪੁਰਾਣਾ ਦੀਆਂ ਜਨਤਕ ਜੱਥੇਬੰਦੀਆ ਵਲੋਂ ਹਲਕਾ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਘਰ ਮੂਹਰੇ ਚਾਰ ਘੰਟੇ 11 ਤੋਂ 3 ਵਜੇ ਤੱਕ ਧਰਨਾ ਲਗਾਇਆ ਗਿਆ, ਤੇ ਪੰਜਾਬ ਸਰਕਾਰ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਗਈ। ਬਾਘਾਪੁਰਾਣਾ ਸੰਯੁਕਤ ਮੋਰਚੇ ਵਲੋਂ ਕਿਰਤੀ ਕਿਸਾਨ ਯੂਨੀਅਨ ਦੇ ਪ੍ਰੈੱਸ ਸਕੱਤਰ ਜਸਮੇਲ ਸਿੰਘ ਰਾਜਿਆਣਾ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆ ਦੱਸਿਆ ਕਿ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਘਰ ਅੱਗੇ ਅੱਜ ਦਾ ਚਾਰ ਘੰਟੇ ਦਾ ਧਰਨਾ ਲਗਾਇਆ ਗਿਆ ਹੈ, ਜੋ ਸੰਯੁਕਤ ਮੋਰਚੇ ਵਲੋਂ 5 ਮਾਰਚ ਚੰਡੀਗੜ੍ਹ ਵਿਖੇ ਇੱਕ ਹਫ਼ਤੇ ਲਈ ਮੋਰਚਾ ਲਗਾਇਆ ਜਾਣਾ ਸੀ, ਪ੍ਰੰਤੂ 3 ਮਾਰਚ ਨੂੰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੰਯੁਕਤ ਮੋਰਚੇ ਨਾਲ ਮੀਟਿੰਗ ਬੁਲਾਈ ਤੇ ਕਿਸਾਨ ਆਗੂਆ ਵਲੋਂ ਮੰਗਾਂ ਉੱਪਰ ਚਲ ਰਹੀ ਗੱਲਬਾਤ ਤੇ ਤਲਖੀ ਕਰਦਿਆਂ, ਕਿਸਾਨ ਆਗੂਆ ਨਾਲ ਮਾੜਾ ਵਿਵਹਾਰ ਕਰਦਿਆਂ ਚਲਦੀ ਮੀਟਿੰਗ ਵਿੱਚੋਂ ਧਮਕੀ ਭਰੇ ਲਿਹਾਜ ਨਾਲ ਵਾਕਆਊਟ ਕਰ ਗਏ ਸਨ। ਇਸੇ ਤਲਖੀ ਦੇ ਤਹਿਤ ਭਗਵੰਤ ਮਾਨ ਦੇ ਇਸ਼ਾਰੇ ਤੇ ਪੁਲਿਸ ਪ੍ਰਸ਼ਾਸਨ ਨੇ 4 ਮਾਰਚ ਨੂੰ ਸਵੇਰੇ ਹੀ ਕਿਸਾਨ ਆਗੂਆ ਨੂੰ ਨਜਾਇਜ ਤਰੀਕੇ ਨਾਲ ਚੁੱਕਣਾ ਸ਼ੁਰੂ ਕਰ ਦਿੱਤਾ, ਤੇ ਕੁਝ ਮੋਰਚੇ ਦੇ ਆਗੂਆ, ਜਿਲ੍ਹਾ,ਬਲਾਕ ਪ੍ਰਧਾਨਾਂ ਤੇ ਮੋਹਰੀ ਆਗੂਆ ਨੂੰ ਗ੍ਰਿਫ਼ਤਾਰ ਕਰ ਲਿਆ। ਜਿਸ ਦੇ ਸਿੱਟੇ ਵਜੋਂ ਕਿਸਾਨਾਂ ਨੇ ਪੰਜਾਬ ਭਰ ਵਿੱਚ ਅਠਾਰਾਂ ਜਗ੍ਹਾ ਧਰਨੇ ਲਗਾ ਦਿੱਤੇ, ਕਿਸਾਨਾਂ ਦੇ ਦਬਾਅ ਸਦਕਾ ਕਿਸਾਨ ਆਗੂਆ ਤੇ ਕਿਸਾਨਾਂ ਨੂੰ ਰਿਹਾਅ ਕੀਤਾ ਗਿਆ। ਸੰਯੁਕਤ ਮੋਰਚੇ ਨੇ ਸਥਿੱਤੀ ਨੂੰ ਭਾਂਪਦਿਆਂ 7 ਮਾਰਚ ਨੂੰ ਐਮਰਜੈਂਸੀ ਮੀਟਿੰਗ ਬੁਲਾਈ, ਜਿਸ ਵਿੱਚ 10 ਮਾਰਚ ਨੂੰ ਪੰਜਾਬ ਸਰਕਾਰ ਦੇ ਸਾਰੇ ਮੰਤਰੀਆਂ ਤੇ ਵਿਧਾਇਕਾਂ ਦੇ ਘਰ ਅੱਗੇ ਚਾਰ ਘੰਟੇ 11 ਤੋਂ 3 ਵਜੇ ਤੱਕ ਧਰਨਾ ਲਗਾਉਣ ਦਾ ਪ੍ਰੋਗਰਾਮ ਉਲੀਕਿਆ ਗਿਆ। ਇਸੇ ਤਹਿਤ ਅੱਜ ਬਾਘਾਪੁਰਾਣਾ ਦੇ ਵਿਧਾਇਕ ਅੰਮ੍ਰਿਤਪਾਲ ਸਿੰਘ ਸੁਖਾਨੰਦ ਦੇ ਘਰ ਅੱਗੇ ਧਰਨਾ ਲਗਾਇਆ ਗਿਆ ਹੈ।ਆਗੂਆ ਨੇ ਸੰਬੋਧਨ ਕਰਦਿਆ ਜਮ ਕੇ ਪੰਜਾਬ ਸਰਕਾਰ ਦੀ ਇਸ ਘਟੀਆ ਵਰਤਾਰੇ ਦੀ ਨਿਖੇਧੀ ਕੀਤੀ, ਤੇ ਭਗਵੰਤ ਮਾਨ ਨੂੰ ਸਖ਼ਤ ਲਹਿਜ਼ੇ ਵਿੱਚ ਚਿਤਾਵਨੀ ਦਿੰਦਿਆ ਆਖਿਆ ਕਿ ਭਗਵੰਤ ਮਾਨ ਕਿਸਾਨਾਂ ਨਾਲ ਘਟੀਆ ਵਰਤਾਰੇ ਬੰਦ ਕਰੇ, ਤੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ।ਸੰਯੁਕਤ ਮੋਰਚੇ ਤਹਿਤ ਹੀ ਕਿਸਾਨ ਆਗੂਆ ਨੇ ਭਗਵੰਤ ਮਾਨ ਨੂੰ ਲਲਕਾਰਦੇ ਹੋਏ ਆਖਿਆ ਕਿ ਭਗਵੰਤ ਮਾਨ ਇਹਨਾਂ ਮੰਗਾਂ ਨੂੰ ਕੇਂਦਰ ਸਰਕਾਰ ਦੀਆਂ ਮੰਗਾਂ ਕਹਿ ਕੇ ਭੱਜਣਾ ਚਾਹੁੰਦਾ ਹੈ,ਭਗਵੰਤ ਮਾਨ 15 ਮਾਰਚ ਨੂੰ ਸੰਯੁਕਤ ਮੋਰਚੇ ਵਲੋਂ ਰੱਖੀ ਗਈ ਮੀਟਿੰਗ ਵਿੱਚ ਹਾਜ਼ਰ ਹੋਵੇ ਤੇ ਖੁੱਲ੍ਹੀ ਬਹਿਸ ਵਿੱਚ ਹਿੱਸਾ ਲੈਣ, ਹਵਾ ਵਿੱਚ ਤੀਰ ਮਾਰਨੇ ਬੰਦ ਕਰੇ, ਅਤੇ ਪੰਜਾਬ ਦੇ ਕਿਸਾਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ,ਨਹੀ ਤਾਂ ਇਹਨਾਂ ਦੇ ਵਿਧਾਇਕਾਂ ਜਾਂ ਵਰਕਰਾਂ ਪਿੰਡਾਂ ਵਿੱਚ ਨਹੀ ਵੜਨ ਦਿੱਤਾ ਜਾਵੇਗਾ।ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਅਮਰਜੀਤ ਸਿੰਘ ਸੈਦੋਕੇ ਨੇ ਕਿਹਾ ਕਿ ਪੱਤਰਕਾਰ ਦਵਿੰਦਰ ਪਾਲ ਸਿੰਘ ਭੁੱਲਰ ਨਿਰਪੱਖ ਪੱਤਰਕਾਰੀ ਦੀ ਥਾਂ ਸਰਕਾਰ ਅਤੇ ਪੁਲਿਸ ਮਸਿਨਰੀ ਦੀ ਸਹਿ ਤੇ ਕਿਸਾਨਾਂ ਦੀਆਂ ਮੰਗਾਂ ਦੇ ਉਲਟ ਜ਼ਹਿਰ ਘੋਲਦਾ ਹੈ,ਇਸ ਗੱਲ ਦੀ ਸੰਯੁਕਤ ਕਿਸਾਨ ਮੋਰਚਾ ਪੂਰਨ ਤੌਰ ਤੇ ਨਿਖੇਧੀ ਕਰਦਾ ਹੈ। ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਪ੍ਰਧਾਨ ਗੁਰਦਾਸ ਸਿੰਘ ਸੇਖਾ ਅਤੇ ਸੀਨੀਅਰ ਮੀਤ ਪ੍ਰਧਾਨ ਅਮਰੀਕ ਸਿੰਘ ਘੋਲੀਆ ਅਤੇ ਮੀਤ ਪ੍ਰਧਾਨ ਗੁਰਦੇਵ ਸਿੰਘ ਡੇਮਰੂ, ਬਲਾਕ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ ਅਜਮੇਰ ਸਿੰਘ ਛੋਟਾ ਘਰ, ਸਹਾਇਕ ਖਜਾਨਚੀ ਸੁਖਵਿੰਦਰ ਸਿੰਘ ਕਾਲਾ ਲੰਗਿਆਣਾ ਬੀਕੇਯੂ ਏਕਤਾ ਉਗਰਾਹਾਂ ਅਤੇ ਪ੍ਰੈੱਸ ਸਕੱਤਰ ਬੀਕੇਯੂ ਏਕਤਾ ਉਗਰਾਹਾਂ ਗੁਰਤੀਰ ਸਿੰਘ ਚੀਦਾ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰੈਸ ਸਕੱਤਰ ਜਸਮੇਲ ਸਿੰਘ ਗੋਰਾ ਰਾਜਿਆਣਾ,ਯੂਥ ਕਨਵੀਨਰ ਬਲਕਰਨ ਸਿੰਘ ਵੈਰੋਕੇ, ਔਰਤ ਵਿੰਗ ਦੀ ਕਨਵੀਨਰ ਛਿੰਦਰਪਾਲ ਕੌਰ ਰੋਡੇ, ਗੁਰਮੀਤ ਸਿੰਘ ਕੁੱਲ ਹਿੰਦ ਕਿਸਾਨ ਸਭਾ, ਬੀਕੇਯੂ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਕਸ਼ਮੀਰ ਸਿੰਘ ਭੇਖਾ ਜ਼ਿਲ੍ਹਾ ਮੀਤ ਪ੍ਰਧਾਨ,ਮੇਜਰ ਸਿੰਘ ਕਾਲੇਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ,ਬਲਾਕ ਸਲਾਹਕਾਰ ਲਖਵਿੰਦਰ ਸਿੰਘ ਲੱਖਾ ਸੁਖਾਨੰਦ ਬੀਕੇਯੂ ਏਕਤਾ ਉਗਰਾਹਾਂ ਆਦਿ ਕਿਸਾਨ ਆਗੂਆਂ ਨੇ ਸੰਬੋਧਨ ਕੀਤਾ ਅਤੇ ਇਸ ਮੌਕੇ ਹਰਮੇਲ ਸਿੰਘ ਘਾਲੀ ਸਮਾਲਸਰ,ਭਾਨ ਸਿੰਘ ਸੁਖਾਨੰਦ, ਨਿਰਮਲ ਸਿੰਘ ਸੁਖਾਨੰਦ, ਬਿੰਦਰ ਸਿੰਘ ਸੁਖਾਨੰਦ, ਦਰਸ਼ਨ ਸਿੰਘ ਸੁਖਾਨੰਦ,ਬੀਬੀ ਪਰਮਜੀਤ ਕੌਰ ਚੀਦਾ, ਸ਼ਹਿਬਾਜ਼ ਸਿੰਘ ਚੀਦਾ, ਦਿਲਬਾਗ ਸਿੰਘ ਲੰਗਿਆਣਾ ਨਵਾਂ, ਮੱਖਣ ਸਿੰਘ ਢਿੱਲਵਾਂ ਵਾਲਾ, ਜੈਪਾਲ ਸਿੰਘ ਬੁੱਧ ਸਿੰਘ ਵਾਲਾ, ਚਮਕੌਰ ਸਿੰਘ ਢਿੱਲਵਾਂ, ਬੀਬੀ ਜਗਵਿੰਦਰ ਕੌਰ ਰਾਜਿਆਣਾ,, ਹਰਭਜਨ ਗਿਰ ਘੋਲੀਆ ਖੁਰਦ, ਤਾਰਾ ਸਿੰਘ ਥਰਾਜ, ਨਿਰਮਲ ਸਿੰਘ ਮਾਣੂੰਕੇ,ਸੇਵਕ ਸਿੰਘ ਮਾਹਲਾ ਕਲਾਂ, ਸਤਨਾਮ ਸਿੰਘ ਹਰੀਏਵਾਲਾ, ਤੇਜਿੰਦਰ ਸਿੰਘ ਭੇਖਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਅਜਮੇਰ ਸਿੰਘ ਛੋਟਾਘਰ, ਮੋਹਲਾ ਸਿੰਘ ਰੋਡੇ, ਬੂਟਾ ਸਿੰਘ ਰਾਜਿਆਣਾ, ਗੁਰਸੇਵਕ ਸਿੰਘ ਭਲੂਰ, ਨਿਰਮਲ ਨੱਥੂਵਾਲਾ, ਹਰਜੀਤ ਸਿੰਘ, ਮਨਜੀਤ ਸਿੰਘ, ਅੰਗਰੇਜ਼ ਸਿੰਘ,ਹਰਜਿੰਦਰ ਸਿੰਘ, ਨਿਰਮਲ ਸਿੰਘ, ਗੁਰਚਰਨ ਸਿੰਘ, ਕੇਵਲ ਸਿੰਘ ਰਾਜਿਆਣਾ ਆਦਿ ਕਿਸਾਨ ਮਜ਼ਦੂਰ ਸ਼ਾਮਲ ਸਨ।