Skip to content
ਮਾਨਸਾ 4 ਮਾਰਚ ( ਸਰਾਂ ਸਾਬ ਬਿਊਰੋ) ਪੰਥਕ ਆਗੂ ਭਾਈ ਸੁਖਚੈਨ ਸਿੰਘ ਅਤਲਾ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਕਿ ਇੱਕ ਵਾਰ ਫੇਰ ਸਿੱਖ ਮਰਿਯਾਦਾ ਤੇ ਮਾਰੂ ਹਮਲਾ ਕਰਦਿਆਂ ਸਿੱਖ ਮਿਸ਼ਨਰੀ ਪ੍ਰੋਫੈਸਰ ਦਰਸ਼ਨ ਸਿੰਘ ਨੇ ਇਕ ਵਾਰ ਫਿਰ ਦਿੱਲੀ ਦੇ ਗੁਰਦੁਆਰਾ ਸਾਹਿਬ ਵਿਖੇ ਫਿਰ ਅਰਦਾਸ ਬਦਲੀ ਹੈ। ਇਸ ਦੀ ਅਸੀਂ ਪੁਰਜ਼ੋਰ ਸ਼ਬਦਾਂ ਵਿਚ ਨਿੰਦਿਆ ਕਰਦੇ ਹਾਂ ਅਤੇ ਇਨ੍ਹਾਂ ਲੋਕਾਂ ਦਾ ਬਾਈਕਾਟ ਕਰਨਾ ਚਾਹੀਦਾ ਹੈ। ਭਾਈ ਸਾਹਿਬ ਨੇ ਅੱਗੇ ਦੱਸਿਆ ਕਿ ਇਕ ਵਾਰ ਪਹਿਲਾਂ ਵੀ 1928 ਵਿਚ ਅਰਦਾਸ ਬਦਲਣ ਵਾਲਿਆਂ ਨੂੰ ਪੰਥ ਤੇ ਤਖਤ ਸਾਹਿਬ ਤੋਂ ਛੇਕ ਦਿੱਤਾ ਸੀ ਅਤੇ ਹੁਣ ਫਿਰ ਗੁਰਦੁਆਰਾ ਸਾਹਿਬ ਵਿਚ ਅਰਦਾਸ ਬਦਲਣ ਦੀ ਵੀਡੀਓ ਵਾਇਰਲ ਹੋ ਰਹੀ ਹੈ ਅਤੇ ਇਹ ਰਾਗੀ ਦਰਸ਼ਨ ਸਿੰਘ ਸੰਗਤਾਂ ਨੂੰ ਅਰਦਾਸ ਤੋੜ ਮਰੋੜ ਕੇ ਸੁਣਾ ਰਿਹਾ ਹੈ। ਭਾਈ ਸੁਖਚੈਨ ਸਿੰਘ ਅਤਲਾ ਨੇ ਸਮੂਹ ਸਿੱਖ ਸੰਗਤਾਂ ਨੂੰ ਅਤੇ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਨੂੰ ਬੇਨਤੀ ਕੀਤੀ ਕਿ ਉਹ ਇਸ ਖਿਲਾਫ ਬਣਦੀ ਕਾਰਵਾਈ ਕਰੋ ਜੋ ਕਿ ਸੋਚੀ ਸਮਝੀ ਸਾਜਿਸ਼ ਹੈ। ਇਸ ਤੋਂ ਪਹਿਲਾਂ ਵੀ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਅਕਾਲ ਤਖਤ ਸਾਹਿਬ ਤੇ ਸੱਦਿਆ ਗਿਆ ਅਤੇ ਤਨਖਾਹ ਲਾਈ ਗਈ, ਹੁਣ ਫਿਰ ਉਨ੍ਹਾਂ ਨੇ ਫਿਰ ਅਰਦਾਸ ਬਦਲੀ ਹੈ। ਇਨ੍ਹਾਂ ਤੇ ਸਰਕਾਰ ਸਖਤ ਕਾਰਵਾਈ ਕਰਕੇ ਪਰਚਾ ਦਰਜ ਕਰੋ, ਇਹ ਗਿਣੀ ਮਿਥੀ ਸਾਹਿਬ ? ਹੈ, ਇਨ੍ਹਾਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
Post Views: 33