
ਬਾਘਾਪੁਰਾਣਾ 19 ਫ਼ਰਵਰੀ (ਸਾਧੂ ਰਾਮ ਲੰਗੇਆਣਾ)
ਸਕੂਲ ਆਫ ਐਮੀਨੈਂਸ ਬਾਘਾ ਪੁਰਾਣਾ ਵਿਖੇ ਜਿੱਥੇ ਪੜ੍ਹਾਈ ਕਲਾ ਸਾਹਿਤ ਦੇ ਖੇਤਰ ਵਿੱਚ ਵਿਦਿਆਰਥੀ ਵਧੀਆ ਕਾਰਗੁਜ਼ਾਰੀ ਕਰ ਰਹੇ ਹਨ ਉੱਥੇ ਹੀ ਖੇਡਾਂ ਦੇ ਖੇਤਰ ਵਿੱਚ ਵਿਦਿਆਰਥੀ ਜ਼ਿਲ੍ਹਾ ਪੱਧਰ ਅਤੇ ਸਟੇਟ ਪੱਧਰ ਤੇ ਚੰਗੀਆਂ ਮੱਲਾਂ ਮਾਰ ਰਹੇ ਹਨ। ਵਿਦਿਅਕ ਸੈਸ਼ਨ 2024-25 ਦੌਰਾਨ ਖਿਡਾਰੀਆਂ ਨੇ ਜੋਨ ਅਤੇ ਜਿਲ੍ਹਾ ਪੱਧਰ ਤੱਕ ਬੈਡਮਿੰਟਨ, ਕਬੱਡੀ ਸਰਕਲ ਕੁਸ਼ਤੀ, ਤੈਰਾਕੀ, ਕ੍ਰਿਕਟ, ਸਤਰੰਜ, ਫੁੱਟਬਾਲ, ਐਥਲੈਟਿਕਸ, ਰੱਸਾਕਸੀ ਆਦਿ ਖੇਡਾਂ ਵਿੱਚ ਅਲੱਗ ਅਲੱਗ ਵਰਗ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਜੇਤੂ ਰਹਿਣ ਵਾਲੇ ਵਿਦਿਆਰਥੀ ਨੇ ਰਾਜ ਪੱਧਰੀ ਤੈਰਾਕੀ, ਖੋ- ਖੋ ਕ੍ਰਿਕਟ ਖੇਡਾਂ ਵਿੱਚ ਭਾਗ ਲਿਆ। ਇਹਨਾਂ ਖੇਡਾਂ ਦੀ ਤਿਆਰੀ ਡੀ.ਪੀ.ਈ ਕੁਲਜੀਤ ਸਿੰਘ ਆਲਮਵਾਲਾ ਨੇ ਰੋਜਾਨਾ ਸਕੂਲ ਸਮੇਂ ਤੋਂ ਬਾਅਦ ਸ਼ਾਮ ਨੂੰ ਕਰਵਾਈ ਅਤੇ ਸਕੂਲ ਦਾ ਨਾਮ ਰੋਸ਼ਨ ਕਰਨ ਵਿੱਚ ਯੋਗਦਾਨ ਪਾਇਆ।ਸਾਰੇ ਖਿਡਾਰੀਆਂ ਨੇ ਡੀਪੀਈ ਕੁਲਜੀਤ ਸਿੰਘ ਨੂੰ ਛੇ ਫੁੱਟ ਦੀ ਟਰਾਫੀ ਨਾਲ ਸਨਮਾਨਿਤ ਕਰਦਿਆਂ ਕਿਹਾ ਕਿ ਆਪਣੇ ਖੇਡਾਂ ਦੇ ਜੀਵਨ ਵਿੱਚ ਡੀ.ਪੀ.ਈ ਕੁਲਜੀਤ ਸਿੰਘ ਦੇ ਯੋਗਦਾਨ ਨੂੰ ਕਦੇ ਨਹੀਂ ਭੁੱਲ ਸਕਦੇ।ਸਕੂਲ ਪ੍ਰਿੰਸੀਪਲ ਮੈਡਮ ਸਤਿੰਦਰ ਕੌਰ ਜੀ ਨੇ ਡੀ.ਪੀ.ਈ ਕੁਲਜੀਤ ਸਿੰਘ ਦੀ ਸਲਾਂਘਾ ਕਰਦਿਆਂ ਕਿਹਾ ਕਿ ਕੁਲਜੀਤ ਸਿੰਘ ਵਰਗੇ ਅਧਿਆਪਕਾਂ ਦੀ ਜਰੂਰਤ ਹਰ ਸਕੂਲ ਵਿੱਚ ਹੈ। ਉਹਨਾਂ ਨੇ ਸਕੂਲ ਦੇ ਵੱਧ ਤੋਂ ਵੱਧ ਵਿਦਿਆਰਥੀਆਂ ਨੂੰ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਆ। ਉਹਨਾਂ ਕਿਹਾ ਕਿ ਖੇਡਾਂ ਵਿਦਿਆਰਥੀ ਦਾ ਸਰਵਪੱਖੀ ਵਿਕਾਸ ਕਰਨ ਵਿੱਚ ਬਹੁਤ ਅਹਿਮ ਯੋਗਦਾਨ ਪਾਉਂਦੀਆਂ ਹਨ। ਖੇਡਾਂ ਨਾਲ ਸਰੀਰ ਬਿਮਾਰੀਆਂ ਅਤੇ ਨਸ਼ਿਆਂ ਤੋਂ ਦੂਰ ਰਹਿੰਦਾ ਹੈ ਅਤੇ ਵਹੇਲੇ ਸਮੇਂ ਦੀ ਯੋਗ ਵਰਤੋਂ ਹੁੰਦੀ ਹੈ । ਇਸ ਮੌਕੇ ਸਕੂਲ ਦਾ ਸਮੁੱਚਾ ਸਟਾਫ ਹਾਜ਼ਰ ਸੀ ।