
ਮੋਗਾ 08 ਫ਼ਰਵਰੀ (ਜਗਤਾਰ ਸਿੰਘ ਸਰਾਂ) ਮੋਗਾ ਪੁਲਿਸ ਨੇ ਨਸ਼ੇ ਦੇ ਖਿਲਾਫ਼ ਕਾਰਵਾਈ ਕਰਦੇ ਹੋਏ ਮੋਗਾ ਦੇ ਸੀਆਈਏ ਸਟਾਫ ਨੇ ਗਸ਼ਤ ਦੇ ਦੌਰਾਨ ਮਿਲੀ ਸੂਚਨਾ ਦੇ ਆਧਾਰ ਤੇ ਮੋਗਾ ਦੇ ਹੀ ਰਹਿਣ ਵਾਲੇ ਦੋਸ਼ੀ ਰਜਿੰਦਰ ਪਾਲ ਉਰਫ ਸੰਨੀ ਨੂੰ 1950 ਨਸ਼ੀਲੀਆਂ ਗੋਲੀਆਂ ਅਤੇ 700 ਪ੍ਰੇਗਾ ਕੈਪਸੂਲ, ਜੋ ਕਿ ਨਸ਼ਾ ਕਰਨ ਲਈ ਵਰਤੇ ਜਾਂਦੇ ਹਨ, ਉਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ। ਮੋਗਾ ਦੇ ਡੀਸੀ ਵੱਲੋਂ ਇਨ੍ਹਾਂ ਕੈਪਸੂਲਾਂ ਦੀ ਵਿਕਰੀ ‘ਤੇ ਪਾਬੰਦੀ ਲਗਾਈ ਗਈ ਹੈ ਪਰ ਤਾਂ ਵੀ ਇਨ੍ਹਾਂ ਨਸ਼ਾ ਤਸਕਰਾਂ ਵੱਲੋਂ ਇਹ ਕੈਪਸੂਲ ਵੇਚੇ ਜਾ ਰਹੇ ਹਨ।ਇਸ ਮਾਮਲੇ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਮੋਗਾ ਦੇ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਸੀਆਈਏ ਟੀਮ ਨੂੰ ਰਜਿੰਦਰ ਦੇ ਬੁੱਕਣਵਾਲਾ ਰੋਡ ‘ਤੇ ਖੜ੍ਹੇ ਹੋਣ ਦੀ ਸੂਚਨਾ ਮਿਲੀ ਸੀ, ਜਿਸ ਕੋਲ ਵੱਡੀ ਮਾਤਰਾ ਵਿੱਚ ਨਸ਼ੀਲੀਆਂ ਗੋਲੀਆਂ ਹੋਣ ਦੀ ਸੂਚਨਾ ਸੀ। ਜਿਸ ਕਾਰਨ ਉਸਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਸ ਕੋਲੋਂ 1950 ਨਸ਼ੀਲੀਆਂ ਗੋਲੀਆਂ ਅਤੇ 700 ਪ੍ਰੇਗਾ ਕੈਪਸੂਲ ਬਰਾਮਦ ਕੀਤੇ ਗਏ।
ਉਸਨੇ ਇਹ ਵੀ ਦੱਸਿਆ ਕਿ ਰਾਜਿੰਦਰ ਸਿੰਘ ਨੇ ਇਹ ਨਸ਼ੀਲੀਆਂ ਗੋਲੀਆਂ ਜਸਪਾਲ ਸਿੰਘ ਨੂੰ ਵੇਚਣੀਆਂ ਸਨ। ਉਸਨੇ ਦੱਸਿਆ ਕਿ ਪੁਲਿਸ ਨੇ ਜਸਪਾਲ ਦਾ ਨਾਮ ਵੀ ਲਿਆ ਅਤੇ ਉਸਨੂੰ ਗ੍ਰਿਫ਼ਤਾਰ ਵੀ ਕਰ ਲਿਆ। ਉਨ੍ਹਾਂ ਇਹ ਵੀ ਦੱਸਿਆ ਕਿ ਦੋਵਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 2 ਦਿਨ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।