
ਮੋਗਾ ( ਜਗਤਾਰ ਸਿੰਘ ਸਰਾਂ) ਮੋਗਾ ਦੇ ਪਿੰਡ ਰੌਲੀ ਦੇ ਵਿੱਚ ਚਾਰ ਕਨਾਲਾਂ ਜ਼ਮੀਨ ਪਿੱਛੇ ਝਗੜਾ ਹੋਇਆ ਹੈ। ਜਿਸ ਦੌਰਾਨ ਦੋਵਾਂ ਧਿਰਾਂ ਦੇ ਵਿਚਕਾਰ ਗੋਲੀ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਇੱਕ ਵਿਅਕਤੀ ਗੰਭੀਰ ਰੂਪ ਨਾਲ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਿਲ ਕਰਵਾਇਆ ਗਿਆ ਹੈਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਅਮਿਤ ਸਹਿਗਲ ਨੇ ਦੱਸਿਆ ਕਿ ਇੱਕ ਐਨਆਰਆਈ ਨੇ ਉਹਨਾਂ ਨੂੰ ਚਾਰ ਕਨਾਲਾਂ ਜ਼ਮੀਨ ਦੀ ਪਾਵਰ ਆਫ ਅਟਾਰਨੀ ਦਿੱਤੀ ਹੋਈ ਹੈ।ਜਦਕਿ ਇਸ ਜ਼ਮੀਨ ਦੇ ਉੱਤੇ ਕੋਈ ਹੋਰ ਹੀ ਆਪਣਾ ਕਬਜ਼ੇ ਦਾ ਹੱਕ ਜਤਾ ਰਿਹਾ ਹੈ। ਉਹਨਾਂ ਦੇ ਕੋਲ ਇਸ ਜ਼ਮੀਨ ਦਾ ਕੋਈ ਵੀ ਕਾਗਜ਼ ਨਹੀਂ ਹੈ। ਬੀਤੀ ਸ਼ਾਮ ਨੂੰ ਜਦੋਂ ਉਹ ਆਪਣੀ ਇਸ ਜ਼ਮੀਨ ਨੂੰ ਦੇਖਣ ਦੇ ਲਈ ਆਪਣੇ ਪਿਤਾ ਨਾਲ ਗਿਆ ਤਾਂ ਉੱਥੇ ਦੇਖਿਆ ਕਿ ਜ਼ਮੀਨ ਦੇ ਆਲੇ ਦੁਆਲੇ ਦੀ ਕੰਧ ਡਿੱਗੀ ਹੋਈ ਸੀ ਅਤੇ ਜਦੋਂ ਉਹ ਕੋਲ ਗਏ ਤਾਂ ਪਿੱਛੋਂ ਇੱਕ ਕਾਰ ਆਉਂਦੀ ਹੈ ਤੇ ਉਸਦੇ ਵਿੱਚੋਂ ਅੰਨੇ ਵਾਹ ਫਾਇਰਿੰਗ ਉਹਨਾਂ ਦੇ ਉੱਤੇ ਕਰ ਦਿੱਤੀ ਜਾਂਦੀ ਹੈ।
ਜਿਸ ਤੋਂ ਬਾਅਦ ਉਹ ਭੱਜ ਕੇ ਆਪਣੀ ਗੱਡੀ ਦੇ ਵਿੱਚ ਬੈਠ ਕੇ ਜਾਣ ਨੂੰ ਬਚਾਉਂਦੇ ਹਨ। ਦੂਜੇ ਪਾਸੇ ਦੂਸਰੀ ਧਿਰ ਦੇ ਅਵਤਾਰ ਸਿੰਘ ਨੇ ਦੱਸਿਆ ਕਿ ਉਹ ਜਦੋਂ ਆਪਣੀ ਜ਼ਮੀਨ ਦੇ ਵਿੱਚ ਖੜਾ ਸੀ ਤਾਂ ਉਸ ਸਮੇਂ ਦੂਜੀ ਧਿਰ ਦੇ ਬੰਦੇ ਆਉਂਦੇ ਹਨ ਤੇ ਉਹਨਾਂ ਦੇ ਵੱਲੋਂ ਆਉਂਦੇ ਹੀ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਹਨ।
ਜਦਕਿ ਉਹ ਆਪਣੀ ਜਮੀਨ ਤੇ ਖੜੇ ਸਨ। ਕੋਰਟ ਨੇ ਉਨਾਂ ਨੂੰ ਇਸ ਦਾ ਮਾਲਿਕ ਦੱਸਿਆ ਹੈ। ਪਰੰਤੂ ਨਾਲ ਦੀ ਜ਼ਮੀਨ ਵਾਲੇ ਉਹਨਾਂ ਦੀ ਆਪਣੀ ਜ਼ਮੀਨ ਤੇ ਹੀ ਆਪਣਾ ਹੱਕ ਜਤਾ ਰਹੇ ਹਨ। ਜਦਕਿ ਉਹਨਾਂ ਦੇ ਕੋਲ ਇਸਦਾ ਕੋਈ ਵੀ ਕਾਗਜ਼ ਨਹੀਂ ਹੈ। ਫਿਲਹਾਲ ਇਸ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਵੀ ਦਿੱਤੀ ਗਈ ਹੈ ਤੇ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।