
ਪਿੰਡ ਮੱਲਕੇ ਪਹੁੰਚੇ ਖੇਤੀਬਾੜੀ ਮੰਤਰੀ ਖੇਤੀਬਾੜੀ ਮੰਤਰੀ ਦਾ ਪਿੰਡ ਮੱਲਕੇ ਵਿੱਚ 30 ਦਿਨਾਂ ਵਿੱਚ ਦੂਜਾ ਦੌਰਾ
ਬਾਘਾ ਪੁਰਾਣਾ 04,(ਜਗਤਾਰ ਸਿੰਘ ਸਰਾਂ)ਵਿਧਾਨ ਸਭਾ ਹਲਕੇ ਦੇ ਪਿੰਡ ਮਲਕੇ ਵਿਖੇ ਅੱਜ ਫਿਰ ਇੱਕ ਵਾਰ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਪਹੁੰਚੇ ਉਹ ਇਸ ਵਾਰ ਕਬੱਡੀ ਖਿਡਾਰੀ ਭੁਪਿੰਦਰ ਸਿੰਘ ਭਿੰਦਾ ਦੇ ਘਰ ਪਹੁੰਚੇ ਇਸ ਸਮੇਂ ਉਹਨਾਂ ਨੇ ਕਬੱਡੀ ਖਿਡਾਰੀ ਦਾ ਹਾਲ ਚਾਲ ਜਾਣਿਆ ਤੇ ਉਨਾਂ ਦੀ ਖੇਡ ਪ੍ਰਤੀ ਹੌਸਲਾ ਹਫਜਾਈ ਵੀ ਕੀਤੀ ਉਨਾਂ ਨੇ ਕਿਹਾ ਕਿ ਇਨਾ ਵਰਗੇ ਖਿਡਾਰੀਆਂ ਦੇ ਨਾਲ ਜਿੱਥੇ ਹਲਕੇ ਦਾ ਨਾਮ ਰੋਸ਼ਨ ਹੁੰਦਾ ਹੈ ਉੱਥੇ ਦੇਸ਼ ਦਾ ਨਾਮ ਵੀ ਰੋਸ਼ਨ ਹੁੰਦਾ ਹੈ ਉਹਨਾਂ ਨੇ ਕਿਹਾ ਕਿ ਸਾਡੀ ਮਾਂ ਖੇਡ ਕਬੱਡੀ ਲੋਕ ਵਿਸਰਦੇ ਜਾ ਰਹੇ ਨੇ ਪਰ ਸਾਨੂੰ ਕਬੱਡੀ ਪਰ ਸਾਨੂੰ ਕਬੱਡੀ ਖੇਡਣ ਵਾਲੇ ਖਿਡਾਰੀਆਂ ਦਾ ਮਾਣ ਸਤਿਕਾਰ ਬਹਾਲ ਰੱਖਣਾ ਚਾਹੀਦਾ ਹੈ ਇਸ ਸਮੇਂ ਪੱਤਰਕਾਰਾਂ ਨੇ ਜਦੋਂ ਉਹਨਾਂ ਤੋਂ ਬਜਟ ਵਿੱਚ ਕਿਸਾਨਾਂ ਲਈ ਕੁਝ ਨਹੀਂ ਰੱਖਿਆ ਦਾ ਸਵਾਲ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਸਰਕਾਰ ਨਾਲ ਅਤੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਬਜਟ ਦੇ ਵਿੱਚ ਕਿਸਾਨਾਂ ਨੂੰ ਦਰ ਕਿਨਾਰ ਕਰਨਾ ਬਹੁਤ ਹੀ ਮੰਦਭਾਗੀ ਗੱਲ ਹੈ। ਉਹਨਾਂ ਨੂੰ ਚਾਹੀਦਾ ਸੀ ਕਿ ਪਿਛਲੇ ਲੰਮੇ ਸਮੇਂ ਤੋਂ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਭੁੱਖ ਹੜਤਾਲ ਤੇ ਬੈਠੇ ਹਨ ਉਨਾ ਨੂੰ ਸਾਰ ਲੈਣੇ ਚਾਹੀਦੀ ਹੈ। ਅਤੇ ਜਦੋਂ ਦਿੱਲੀ ਵਿੱਚ ਹੋ ਰਹੀਆਂ ਵਿਧਾਨ ਸਭਾ ਕੱਲ ਵੋਟਾਂ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਅਸੀਂ 70 ਦੀਆਂ 70 ਸੀਟਾਂ ਜਿੱਤ ਕੇ ਮਾਨਯੋਗ ਹਰਵਿੰਦ ਕੇਜਰੀਵਾਲ ਦੀ ਝੋਲੀ ਪਾਵਾਂਗੇ ਤਾਂ ਕਿ ਦਿੱਲੀ ਦੇ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦੀ ਰਫਤਾਰ ਚੱਲ ਰਹੀ ਹੈ ਉਹ ਮੱਠੀ ਨਾ ਪਵੇ ਜ਼ਿਕਰਜਿਕਰਯੋਗ ਹੈ ਕਿ 30 ਦਿਨਾਂ ਵਿੱਚ ਖੇਤੀਬਾੜੀ ਮੰਤਰੀ ਗੁਰਮੀਤ ਖੁੱਡੀਆਂ ਦਾ ਪਿੰਡ ਮੱਲਕੇ ਵਿੱਖੇ ਦੂਸਰਾ ਦੌਰਾ ਹੈ ਪਿਛਲੇ ਮਹੀਨੇ ਜਨਵਰੀ ਵਿੱਚ ਖੇਤੀਬਾੜੀ ਮੰਤਰੀ ਰਾਜਾ ਸਰਪੰਚ ਮਲਕੇ ਨੂੰ ਵਧਾਈ ਦੇਣ ਉਹਨਾਂ ਦੇ ਘਰ ਪਹੁੰਚੇ ਸਨ ਇਸ ਸਮੇਂ ਉਹਨਾਂ ਦੇ ਨਾਲ ਰਾਜਾ ਸਰਪੰਚ ਮੱਲਕੇ, ਪਰਮਿੰਦਰ ਸਿੰਘ ਪਿੰਦਾ ਮੱਲਕੇ, ਮੰਦਰ ਮੁਹਾਰ, ਨਛੱਤਰ ਸਿੰਘ ਆਲਮ ਵਾਲ਼ਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ , ਸਰਪੰਚ ਦਰਸ਼ਨ ਸਿੰਘ ਸੇਖਾ ਕਲਾਂ, ਮਲਕੀਤ ਸਿੰਘ, ਲੱਖਾਂ ਮੱਲ ਕੇ, ਗੁਰਸੇਵਕ ਸਿੰਘ, ਗੁਰਪ੍ਰੀਤ ਸਿੰਘ ਕਿੰਗਰਾ, ਰਾਜਾ ਪ੍ਰਧਾਨ,