ਬਾਘਾ ਪੁਰਾਣਾ 2 ਫਰਵਰੀ (ਜਗਤਾਰ ਸਿੰਘ ਸਰਾਂ)-ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਸ੍ਰੀ ਰਵੀ ਸ਼ੰਕਰ ਦਾ ਬਠਿੰਡਾ ਵਿਖੇ ਆਉਣ ਨੂੰ ਲੈ ਕੇ ਬਾਘਾਪੁਰਾਣਾ ਦੀ ਸੰਗਤ ਵਲੋਂ ਨੁੱਕੜ ਮੀਟਿੰਗਾਂ ਸ਼ੁਰੂ ਕਰ ਦਿੱਤੀ ਗਈਆਂ ਹਨ | ਇਸ ਮੌਕੇ ਜ਼ਿਲ੍ਹਾ ਮੋਗਾ ਦੇ ਡੀ.ਟੀ.ਸੀ. ਟਿੰਕੂ ਕਾਠਪਾਲ ਨੇ ਕਿਹਾ ਕਿ ਸ੍ਰੀ ਰਵੀ ਸ਼ੰਕਰ ਵਲੋਂ ਦੁਨੀਆ ਭਰ ‘ਚ ਅਨੇਕਾਂ ਲੋਕ ਭਲਾਈ ਕਾਰਜ ਸ਼ੁਰੂ ਕੀਤੇ ਗਏ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਨਸ਼ੇ ਤੋਂ ਬਚਾਉਣ ਅਤੇ ਆਪਸੀ ਭਾਈਚਾਰਾ ਕਾਇਮ ਰੱਖਣ ਦੇ ਮਨੋਰਥ ਤਹਿਤ 19 ਫਰਵਰੀ ਨੂੰ ਲੁਧਿਆਣਾ ਅਤੇ 20 ਫਰਵਰੀ ਨੂੰ ਹਨੂਮਾਨ ਚੌਂਕ ਨੇੜੇ ਖੇਡ ਸਟੇਡੀਅਮ ਬਠਿੰਡਾ ਵਿਖੇ ਵਿਸ਼ਾਲ ਸਤਿਸੰਗ ਪ੍ਰੋਗਰਾਮ ਕੀਤਾ ਜਾ ਰਿਹਾ ਹੈ, ਜਿਸ ‘ਚ ਸ੍ਰੀ ਰਵੀ ਸ਼ੰਕਰ ਆਰਟ ਆਫ਼ ਲਿਵਿੰਗ ਦੇ ਸੰਸਥਾਪਕ ਪਹੁੰਚ ਰਹੇ ਹਨ | ਸ੍ਰੀ ਰਵੀ ਸੰਕਰ ਦੇ ਬਠਿੰਡਾ ਵਿਖੇ ਪਹੁੰਚਣ ਦੀ ਤਿਆਰੀ ਸਬੰਧੀ ਸਟੇਟ ਕੋਆਰਡੀਨੇਟਰ ਸੰਜੀਵ ਕਟਾਰੀਆ, ਸੁਮਿਤ ਅਰੋੜਾ ਬਠਿੰਡਾ ਤੋਂ ਚੱਲ ਕੇ ਵਿਸ਼ੇਸ਼ ਤੌਰ ‘ਤੇ ਬਾਘਾ ਪੁਰਾਣਾ ਵਿਖੇ ਜ਼ਿਲ੍ਹਾ ਮੋਗਾ ਦੇ ਡੀ. ਟੀ. ਸੀ. ਟਿੰਕੂ ਕਾਠਪਾਲ ਦੀ ਅਗਵਾਈ ਹੇਠ ਬਾਘਾ ਪੁਰਾਣਾ ਵਿਖੇ ਰੱਖੀ ਮੀਟਿੰਗ ਪਹੁੰਚੇ ਅਤੇ ਉਨ੍ਹਾਂ ਬਾਘਾਪੁਰਾਣਾ ਅਤੇ ਮੋਗਾ ਦੇ ਸ਼ਹਿਰ ਵਾਸੀਆਂ ਨੂੰ ਬਠਿੰਡਾ ਵਿਖੇ 20 ਫਰਵਰੀ ਸ਼ਾਮ 5 ਵਜੇ ਤੋਂ 8 ਵਜੇ ਤੱਕ ਹੋ ਰਹੀ ਸਤਿ ਸੰਗਤ ‘ਚ ਪਹੁੰਚਣ ਲਈ ਵਿਸ਼ੇਸ਼ ਸੱਦਾ ਪੱਤਰ ਦਿੱਤਾ | ਇਸ ਮੀਟਿੰਗ ‘ਚ ਸ਼ਾਮਿਲ ਹੋਣ ਲਈ ਮੋਗਾ ਤੋਂ ਰਕੇਸ਼ ਬਾਂਸਲ, ਵਿਪਨ ਅਤੇ ਟੀਚਰ ਰਾਜੀਵ ਸ਼ਰਮਾ ਨੇ ਬਠਿੰਡਾ ਵਿਖੇ ਪਹੁੰਚਣ ਸਬੰਧੀ ਵਿਚਾਰ ਵਟਾਂਦਰਾ ਕੀਤਾ | ਇਸ ਮੌਕੇ ਆਰਟ ਆਫ਼ ਲਿਵਿੰਗ ਦੇ ਆਗੂ ਰਮਨ ਗਰਗ, ਭੋਲਾ ਸਿੰਗਲਾ, ਅੰਕੁਰ ਗੋਇਲ, ਦੀਵਾਨ ਗੋਇਲ, ਚਤੁਰਭੁਜੁ ਜਿੰਦਲ, ਐਡਵੋਕੇਟ ਵਿਸੂ ਗੋਇਲ, ਰਿੰਕੂ ਅਰੋੜਾ, ਬਲਦੇਵ ਗੋਇਲ, ਵਿਨੋਦ ਕੁਮਾਰ ਗੁੰਬਰ, ਬੌਬੀ ਸ਼ਾਹੀ, ਅਸ਼ੋਕ ਗਰਗ ਹੈਪੀ, ਅਰਵਿੰਦ ਵਰਮਾ, ਪਰਵੀਨ ਕਾਠਪਾਲ, ਰੇਖਾ ਗੋਇਲ, ਵਿਨ੍ਹਾ ਗੁੰਬਰ, ਸੁਨੀਤਾ ਰਾਣੀ, ਗੋਇਲ, ਮੀਨਾ ਸੇਤੀਆ ਆਦਿ ਸੰਗਤ ਨੇ 20 ਫਰਵਰੀ ਨੂੰ ਸ੍ਰੀ ਰਵੀ ਸ਼ੰਕਰ ਦੇ ਆਉਣ ਸੰਬੰਧੀ ਪੋਸਟਰ ਵੀ ਜਾਰੀ ਕੀਤਾ |