
ਬਾਘਾਪੁਰਾਣਾ 3 ਮਾਰਚ (ਸਾਧੂ ਰਾਮ ਲੰਗੇਆਣਾ) ਸਾਹਿਤ ਸਭਾ ਰਜਿ. ਬਾਘਾਪੁਰਾਣਾ ਦੀ ਮਹੀਨਾਵਾਰ ਮੀਟਿੰਗ ਸਭਾ ਦੇ ਪ੍ਰਧਾਨ ਡਾ ਸਾਧੂ ਰਾਮ ਲੰਗੇਆਣਾ ਦੀ ਪ੍ਰਧਾਨਗੀ ਹੇਠ ਸਕੂਲ ਆਫ਼ ਐਮੀਨੈਂਸ ਬਾਘਾਪੁਰਾਣਾ ਵਿਖੇ ਹੋਈ। ਜਿਸ ਵਿੱਚ ਸਭ ਤੋਂ ਪਹਿਲਾਂ ਸਾਹਿਤਕ ਲੜੀ ਚੋਂ ਵਿਛੜੇ ਕਰਮ ਸਿੰਘ ਕਰਮ ਵੱਲੋਂ ਆਪਣੇ ਪੋਤਰੇ ਆਤੂ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਅਤੇ ਹਰਚਰਨ ਸਿੰਘ ਰਾਜਿਆਣਾ ਵੱਲੋਂ ਸਰਬੱਤ ਦੇ ਭਲੇ ਦੀ ਖੁਸ਼ੀ ਵਿੱਚ ਲੱਡੂ ਵੰਡ ਕੇ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਉਪਰੰਤ ਪ੍ਰਧਾਨ ਸਾਧੂ ਰਾਮ ਲੰਗੇਆਣਾ ਦੇ ਭੂਆ ਜੀ ਦੇ ਲੜਕੇ ਉੱਘੇ ਗ਼ਜ਼ਲਕਾਰ ਕ੍ਰਿਸ਼ਨ ਭਨੋਟ ਕੈਨੇਡਾ ਅਤੇ ਸਭਾ ਦੇ ਮੈਂਬਰ ਗੋਰਾ ਸਮਾਲਸਰ ਦੇ ਸਤਿਕਾਰਯੋਗ ਮਾਸੜ ਜੀ ਦੀ ਹੋਈ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਸ਼ੋਕ ਮਤੇ ਪਾਏ ਗਏ। ਸਭਾ ਦੇ ਸਰਪ੍ਰਸਤ ਈਸ਼ਰ ਸਿੰਘ ਲੰਭਵਾਲੀ ਜੋ ਸੜਕ ਹਾਦਸੇ ਵਿੱਚ ਫੱਟੜ ਹੋ ਗਏ ਸਨ ਉਨ੍ਹਾਂ ਦੀ ਸਿਹਤਯਾਬੀ ਲਈ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕੀਤੀ ਗਈ।ਇਸ ਦੇ ਨਾਲ ਹੀ ਹਾਜ਼ਰ ਲੇਖਕ ਸਾਥੀਆਂ ਹਰਚਰਨ ਸਿੰਘ ਰਾਜਿਆਣਾ, ਕਰਮ ਸਿੰਘ ਕਰਮ, ਅਮਰਜੀਤ ਸਿੰਘ ਰਣੀਆਂ, ਜਸਵੀਰ ਸ਼ਰਮਾਂ ਦੱਦਾਹੂਰ, ਜਸਵੰਤ ਸਿੰਘ ਜੱਸੀ, ਡਾ ਸਾਧੂ ਰਾਮ ਲੰਗੇਆਣਾ, ਲਖਵੀਰ ਸਿੰਘ ਕੋਮਲ, ਸਾਗਰ ਸਫ਼ਰੀ, ਨਵਦੀਪ ਬੌਬੀ ਲੰਗੇਆਣਾ, ਯਸ਼ ਚਟਾਨੀ, ਜਗਦੀਸ਼ ਪ੍ਰੀਤਮ,ਸੁਰਜੀਤ ਸਿੰਘ ਕਾਲੇਕੇ ਵੱਲੋਂ ਰਚਨਾਵਾਂ ਪੇਸ਼ ਕੀਤੀਆਂ ਗਈਆਂ। ਪੜੀਆਂ ਗਈਆਂ ਰਚਨਾਵਾਂ ਤੇ ਉਸਾਰੂ ਬਹਿਸ ਦੌਰਾਨ ਹਾਜ਼ਰ ਆਲੋਚਕਾਂ ਵੱਲੋਂ ਢੁੱਕਵੇਂ ਸੁਝਾਅ ਦਿੱਤੇ ਗਏ। ਉਕਤ ਜਾਣਕਾਰੀ ਸਭਾ ਦੇ ਕੈਸ਼ੀਅਰ ਜਸਵੰਤ ਸਿੰਘ ਜੱਸੀ ਵੱਲੋਂ ਜਾਰੀ ਕੀਤੀ ਗਈ ਹੈ।