Skip to content
- ਪਿੰਡ ਮੱਲਕੇ ਵਿਖੇ ਡੇਢ ਸੌ ਅੰਗਹੀਣਾਂ ਅਤੇ ਬਜ਼ੁਰਗ ਵਿਅਕਤੀਆਂ ਨੂੰ ਵੱਖ ਵੱਖ ਪ੍ਰਕਾਰ ਦਾ ਸਮਾਨ ਵੰਡਿਆ ਗਿਆ


ਮਨੁੱਖਤਾ ਦੀ ਸੇਵਾ ਲਈ ਉੱਘੇ ਸਮਾਜ ਸੇਵੀ ਜਸਪਾਲ ਸਿੰਘ ਪੰਜਗਰਾਈਂ ਦਾ ਵਡਮੁੱਲਾ ਯੋਗਦਾਨ ਹੈ :-ਡਾ ਬਲਵਿੰਦਰ ਬਰਗਾੜੀ-ਹਰਜਿੰਦਰ ਬਰਾੜ ਯੂ ਐਸ ਏ
ਬਾਘਾਪੁਰਾਣਾ 22 ਫ਼ਰਵਰੀ (ਸਾਧੂ ਰਾਮ ਲੰਗੇਆਣਾ)
ਪਿੰਡ ਮੱਲਕੇ ਵਿਖੇ ਸੂਰਵੀਰ ਮਹਾਰਾਣਾ ਪ੍ਰਤਾਪ ਸਿੰਘ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਜਸਪਾਲ ਸਿੰਘ ਪੰਜਗਰਾਈ ਅਤੇ ਛਿੰਦਾ ਸਿੰਘ ਮੱਲਕੇ ਵੱਲੋਂ ਬਜ਼ੁਰਗਾਂ ਅਤੇ ਅੰਗਹੀਣ ਵਿਅਕਤੀਆਂ ਲਈ ਵਿਸ਼ੇਸ਼ ਕੈਂਪ ਲਾਇਆ ਗਿਆ। ਇਸ ਕੈਂਪ ਦੌਰਾਨ ਭਾਰਤ ਸਰਕਾਰ ਵੱਲੋਂ ਸਮਾਜ ਤੇ ਨਿਆਮਤਰਾਲਾ ਤੋਂ 150 ਬਜ਼ੁਰਗ ਅਤੇ ਅੰਗਹੀਣ ਲੋੜਵੰਦ ਵਿਅਕਤੀਆਂ ਲਈ ਟਰਾਈ ਸਾਈਕਲ-ਸਕੂਟਰੀਆਂ, ਵੀਲ ਚੇਅਰ ਖੂੰਡੀਆਂ -ਖਰੋੜੀਆ -ਗੋਡੇ -ਬਿਲਟਾਂ ਤੋਂ ਇਲਾਵਾ ਕੰਨਾਂ ਵਾਲੀਆਂ ਮਸ਼ੀਨਾਂ ਲਿਆ ਕੇ ਵੰਡ ਕੀਤੀ ਗਈ। ਇਸ ਸਮੇਂ ਸਮਾਜ ਸੇਵੀ ਡਾਕਟਰ ਬਲਵਿੰਦਰ ਸਿੰਘ ਬਰਗਾੜੀ ਅਤੇ ਹਰਜਿੰਦਰ ਸਿੰਘ ਬਰਾੜ ਯੂ ਐਸ ਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ ਇਸ ਸੇਵਾ ਵਿੱਚ ਇਲਾਕੇ ਦੇ ਉੱਘੇ ਸਮਾਜ ਸੇਵੀ ਜਸਪਾਲ ਸਿੰਘ ਪੰਜਗਰਾਈਂ ਦਾ ਬਹੁਤ ਵੱਡਾ ਯੋਗਦਾਨ ਹੈ ਜਿਨਾਂ ਵੱਲੋਂ ਲੋਕ ਸਭਾ ਫਰੀਦਕੋਟ ਵਿੱਚ ਬਹੁਤ ਸਾਰੇ ਸਮਾਜ ਭਲਾਈ ਕੈਂਪ ਲਗਾ ਕੇ ਇਹਨਾਂ ਬਜ਼ੁਰਗਾਂ ਅਤੇ ਅੰਗਹੀਨ ਵਿਅਕਤੀਆਂ ਦੀ ਸਹਾਇਤਾ ਲਈ ਭਾਰਤ ਸਰਕਾਰ ਤੋਂ ਲੋੜੀਂਦਾ ਸਮਾਨ ਲਿਆ ਕੇ ਵੰਡ ਕੀਤੀ ਜਾ ਰਹੀ ਹੈ। ਉਹਨਾਂ ਇਹ ਵੀ ਕਿਹਾ ਕਿ ਇਸ ਤਰ੍ਹਾਂ ਦੀ ਸੇਵਾ ਬਹੁਤ ਵੱਡੀ ਸੇਵਾ ਹੈ ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਅਜਿਹੇ ਕੈਂਪ ਲਗਾਉਣ ਲਈ ਅਸੀਂ ਹਰ ਸਮੇਂ ਜਸਪਾਲ ਸਿੰਘ ਪੰਜਗਰਾਈ ਦਾ ਸਾਥ ਦੇਵਾਂਗੇ ਇਸ ਸਮੇਂ ਨਰਾਇਣਦੀਪ ਸਿੰਘ ਬਰਾੜ, ਰਾਜਵਿੰਦਰ ਸਿੰਘ, ਰਣਜੀਤ ਸਿੰਘ, ਪੰਚਾਇਤ ਮੈਂਬਰ ਥਾਣਾ ਸਿੰਘ, ਜਗਤਾਰ ਸਿੰਘ ਆਦਿ ਪਤਵੰਤੇ ਵੀ ਹਾਜ਼ਰ ਸਨ।
Post Views: 121