
ਬਾਘਾਪੁਰਾਣਾ 20 ਫ਼ਰਵਰੀ (ਸਾਧੂ ਰਾਮ ਲੰਗੇਆਣਾ)
ਪਿੰਡ ਪੰਜਗਰਾਈਂ ਕਲਾਂ ਵਿਖੇ ਚੇਅਰਮੈਨ ਸੂਰਵੀਰ ਮਹਾਰਾਣਾ ਪ੍ਰਤਾਪ ਚੈਰੀਟੇਬਲ ਟਰੱਸਟ ਜਸਪਾਲ ਸਿੰਘ ਪੰਜਗਰਾਈ ਮੀਤ ਪ੍ਰਧਾਨ ਪੰਜਾਬ ਭਾਰਤੀ ਜਨਤਾ ਪਾਰਟੀ ਐਸਸੀ ਮੋਰਚ ਵੱਲੋਂ ਲੋੜਵੰਦ ਪੰਜਾਬ ਬਜ਼ੁਰਗ ਵਿਅਕਤੀਆਂ ਨੂੰ ਕੰਨਾ ਵਾਲੀਆਂ ਮਸ਼ੀਨਾਂ ਵੰਡੀਆਂ ਗਈਆਂ ਇਸ ਸਮੇਂ ਕੁਝ ਲੋੜਵੰਦ ਵਿਅਕਤੀਆਂ ਨੂੰ ਵੀਲ ਚੇਅਰ ਅਤੇ ਸਕੂਟਰੀਆਂ ਖੂੰਡੀਆਂ ਤੇ ਗੋਡੇ ਵੀ ਵੰਡੇ ਗਏ ਇਸ ਸਮੇਂ ਰਮੇਸ਼ ਕੱਕੜ ਅਤੇ ਸਰਬਨ ਸਿੰਘ ਪੰਜਗਰਾਈ ਪ੍ਰਧਾਨ ਬਾਵਰੀਆ ਸਮਾਜ ਨੈ ਸੰਬੋਧਨ ਕਰਦਿਆਂ ਕਿਹਾ ਕਿ ਜਸਪਾਲ ਸਿੰਘ ਪੰਜਗਰਾਈਂ ਰਾਜਨੀਤਿਕ ਸਫਰ ਦੇ ਨਾਲ ਨਾਲ ਇਲਾਕੇ ਵਿੱਚ ਉਹਨਾਂ ਦਾ ਉੱਘੇ ਸਮਾਜ ਸੇਵੀਆਂ ਵਿੱਚੋਂ ਨਾਮ ਆਉਂਦਾ ਹੈ ਉਹਨਾਂ ਕਿਹਾ ਕਿ ਹਮੇਸ਼ਾ ਪਿਛਲੇ 25 ਸਾਲਾਂ ਤੋਂ ਸਮਾਜ ਸੇਵਾ ਦੇ ਖੇਤਰ ਵਿੱਚ ਜਸਪਾਲ ਸਿੰਘ ਪੰਜਗਰਾਈ ਦਾ ਇਲਾਕੇ ਵਿੱਚ ਵੱਡਾ ਯੋਗਦਾਨ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਕੇਵਲ ਪੰਜਗਰਾਈ ਕਲਾਂ ਹੀ ਨਹੀਂ ਸਗੋਂ ਕਈ ਜਿਲ੍ਹਿਆਂ ਵਿੱਚ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾ ਕੇ ਲੋੜਵੰਦ ਬਜ਼ੁਰਗ ਵਿਅਕਤੀਆਂ ਅਤੇ ਅੰਗਹੀਣ ਵਿਅਕਤੀਆਂ ਲਈ 1500 ਤੋਂ ਉੱਪਰ ਵੀਲ ਚੇਅਰ ਸਕੂਟਰੀਆਂ, ਟਰਾਈ ਸਾਈਕਲ, ਖੂੰਡੀਆਂ, ਗੋਡੇ ਖਰੋੜੀਆਂ ਅਤੇ ਹੋਰ ਸਮਾਨ ਦੇ ਕੇ ਸਹਾਇਤਾ ਕੀਤੀ ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੁਧਾਰ ਦੇ ਕੰਮ ਕਰਨ ਵਾਲੇ ਰਾਜਨੀਤਿਕ ਆਗੂ ਬਹੁਤ ਘੱਟ ਦੇਖਣ ਨੂੰ ਮਿਲਦੇ ਹਨ ਇਸ ਕਰਕੇ ਜਿਲਾ ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜਸਪਾਲ ਸਿੰਘ ਪੰਜਗਰਾਈ ਇਹਨੂੰ ਇੱਕ ਸਮਾਜ ਸੇਵਾ ਦੇ ਇਸ ਤਰ੍ਹਾਂ ਦੇ ਵੱਡੇ ਯੋਗਦਾਨ ਕਰਕੇ ਵਿਸ਼ੇਸ਼ ਸਨਮਾਨ ਦੇ ਹੱਕ ਦਾ ਹਨ ਇਸ ਸਮੇਂ ਸਾਬਕਾ ਪੰਚਾਇਤ ਮੈਂਬਰ ਪਰਮਜੀਤ ਕੌਰ ਅਤੇ ਟਰੱਸਟ ਦੇ ਮੈਂਬਰ ਪੰਚਾਇਤ ਮੈਂਬਰ ਸਤਨਾਮ ਸਿੰਘ ਜੌਹਲ, ਸਾਬਕਾ ਸਰਪੰਚ ਰਾਮ ਸਿੰਘ, ਹਰਪ੍ਰੀਤ ਸਿੰਘ ਪੰਜਗਰਾਈਂ ,ਵਕੀਲ ਸਿੰਘ, ਕਾਮਰੇਡ ਜੀਤ ਸਿੰਘ, ਪੰਚਾਇਤ ਮੈਂਬਰ ਗੁਰਮੇਲ ਕੌਰ ਵੀ ਹਾਜ਼ਰ ਸਨ।