
ਜਲੰਧਰ (ਸਰਾਂ ਸਾਬ ਬਿਊਰੋ )- ਬਿਊਰੋ ਵਿਆਹ ਵਿੱਚ ਕੈਟਰਿੰਗ ਦਾ ਕੰਮ ਕਰਕੇ ਵਾਪਸ ਆ ਰਹੇ ਕਾਰ ਸਵਾਰਾਂ ਨਾਲ ਉਸ ਵੇਲੇ ਭਿਆਨਕ ਹਾਦਸਾ ਵਾਪਿਰਆ ਜਦੋਂ ਕਾਰ ਭਿਆਨਕ ਹਾਦਸੇ ਦਾ ਸ਼ਿਕਾਰ ਹੋ ਗਈ ਤੇ ਕਾਰ ਵਿੱਚ ਸਵਾਰ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂ ਕੀ ਕਾਰ ਸਵਾਰ ਤਿੰਨ ਜਣੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ। ਇਹ ਭਿਆਨਕ ਹਾਦਸਾ ਸ਼ਾਹਕੋਟ ਜਲੰਧਰ ਨੈਸ਼ਨਲ ਹਾਈਵੇਅ ਤੇ ਵਾਪਰਿਆ, ਜਦੋਂ ਕਾਰ ਸਵਾਰ ਮੋਗਾ ਤੋਂ ਜਲੰਧਰ ਵੱਲ ਨੂੰ ਵਾਪਸ ਜਾ ਰਹੇ ਸਨ।ਕਾਰ ਵਿੱਚ ਸਵਾਰ ਕੁਨਾਲ ਗੱਡੀ ਚਲਾ ਰਿਹਾ ਸੀ ਜਿਸ ਦੀ ਇਸ ਹਾਦਸੇ ਦੇ ਦੌਰਾਨ ਮੌਤ ਹੋ ਗਈ ਜਦਕਿ ਕੁਸ਼ਣਾ, ਪੂਜਾ, ਤੇ ਡੋਲੀ ਨੂੰ ਗੰਭੀਰ ਸੱਟਾਂ ਲੱਗੀਆਂ ਜਿਨ੍ਹਾਂ ਨੂੰ ਮੌਕੇ ਤੇ ਸਥਾਨਕ ਲੋਕਾਂ ਨੇ ਗੱਡੀ ਵਿੱਚੋਂ ਕੱਢ ਕੇ ਹਸਪਤਾਲ ਪਹੁੰਚਾਇਆ। ਜਾਣਕਾਰੀ ਮੁਤਾਬਿਕ ਕੈਟਰਿੰਗ ਦਾ ਕੰਮ ਕਰਨ ਵਾਲੇ ਚਾਰੋਂ ਨੌਜਵਾਨ ਮੋਗਾ ਦੇ ਇੱਕ ਪੈਲਸ ਤੋਂ ਜਲੰਧਰ ਵਾਪਸ ਜਾ ਰਹੇ ਸਨ ਤੇ ਜਦੋਂ ਨੌਜਵਾਨਾਂ ਦੀ ਗੱਡੀ ਮਲਸੀਆਂ ਵਿੱਚ ਸ਼ਾਹਕੋਟ – ਜਲੰਧਰ ਰਾਜਮਾਰਗ ਤੇ ਪਹੁੰਚੀ ਤਾਂ ਗੱਡੀ ਕਾਫੀ ਤੇਜ਼ ਸੀ।
ਜਿਸ ਕਾਰਨ ਗੱਡੀ ਦਾ ਸੰਤੁਲਨ ਵਿਗੜਿਆ ਤੇ ਗੱਡੀ ਹਾਈਵੇਅ ਤੇ ਹੀ ਪਲਟ ਗਈ ਤੇ ਸੜਕ ਕਿਨਾਰੇ ਪਏ ਬਜਰੀ ਦੇ ਢੇਰ ਤੇ ਚੜ੍ਹ ਗਈ, ਜਿਸ ਕਾਰਨ ਗੱਡੀ ਵੀ ਨੁਕਸਾਨੀ ਗਈ ਤੇ ਗੱਡੀ ਵਿੱਚ ਸਵਾਰ ਨੌਜਵਾਨ ਵੀ ਜ਼ਖਮੀ ਹੋਏ ਤੇ ਇੱਕ ਦੀ ਮੌਤ ਹੋ ਗਈ। ਫਿਲਹਾਲ ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਤੇ ਲਾਸ਼ ਨੂੰ ਕਬਜ਼ੇ ਚ ਲੈ ਕੇ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਦੇ ਹਵਾਲੇ ਸੌਂਪ ਦਿੱਤਾ ਗਿਆ। ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।